Home Blog

ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਕੇ ਠੰਡੇ ਬਸਤੇ ਵਿੱਚ ਪਾਉਣ ਤੇ ਪੰਜਾਬ ਸਰਕਾਰ ਦੀ ਸਖਤ ਨਿਖੇਧੀ

0

ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਕੇ ਠੰਡੇ ਬਸਤੇ ਵਿੱਚ ਪਾਉਣ ਤੇ ਪੰਜਾਬ ਸਰਕਾਰ ਦੀ ਸਖਤ ਨਿਖੇਧੀ

ਸਰਕਾਰ ਨੇ ਮਹਿੰਗਾਈ ਕੀ ਘਟਾਉਣੀ ਸੀ, ਸਗੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਹੀ ਬੰਦ ਕਰ ਦਿੱਤਾ – ਮੇਘ ਸਿੰਘ ਜਵੰਦਾ ਪ੍ਰਧਾਨ

ਸਮਰਾਲਾ 10 ਅਕਤੂਬਰ ( ਵਰਿੰਦਰ ਸਿੰਘ ਹੀਰਾ)  ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਸਮਰਾਲਾ ਦੀ ਪੈਨਸ਼ਨਰ ਭਵਨ ਵਿਖੇ ਹੋਈ। ਮਹੀਨਾਵਾਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਗਠਨ ਦੇ ਪ੍ਰਧਾਨ ਮੇਘ ਸਿੰਘ ਜਵੰਦਾ ਨੇ ਕਿਹਾ ਕਿ ਮੁਲਾਜ਼ਮ ਤੇ ਪੈਨਸ਼ਨਰ ਮੰਗਾਂ ਨੂੰ ਸਰਕਾਰ ਨੇ ਮੁੱਢ ਤੋਂ ਵਿਸਾਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਨੂੰ ਵਾਰ ਵਾਰ ਸਮਾਂ ਦੇ ਕੇ ਮੁੱਕਰਦੇ ਰਹੇ ਹਨ। ਇਸ ਨਿਕੰਮੀ ਸਰਕਾਰ ਨੇ ਮਹਿੰਗਾਈ ਤਾਂ ਕੀ ਘੱਟ ਕਰਨੀ ਸੀ ਸਗੋਂ ਮੁਲਾਜ਼ਮਾਂ ਤੇ ਪੈਨਸ਼ਨਰ ਦਾ ਮਹਿੰਗਾਈ ਭੱਤਾ ਹੀ ਬੰਦ ਕਰ ਦਿੱਤਾ। ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਕੇਂਦਰ ਸਰਕਾਰ ਨਾਲ ਜੁੜਿਆ ਹੋਇਆ ਹੈ ਜ਼ਿਕਰ ਯੋਗ ਹੈ ਕਿ ਕੇਂਦਰ ਸਰਕਾਰ ਦੇ ਮੁਲਾਜ਼ਮ ਤੇ ਪੈਨਸ਼ਨਰ 55% ਡੀ. ਏ.ਲੈ ਰਹੇ ਹਨ ਪਰ ਪੰਜਾਬ ਦੀ ਇਹ ਮੁਲਾਜ਼ਮ ਮਾਰੂ ਸਰਕਾਰ 42% ਡੀ.ਏ. ਦੇ ਰਹੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਦਲੀਪ ਸਿੰਘ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਵੱਲੋਂ 25 ਅਗਸਤ ਨੂੰ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਹੱਕ ਵਿੱਚ ਫੈਸਲਾ ਦਿੰਦੇ ਹੋਏ ਕਿਹਾ ਕਿ ਇਹਨਾਂ ਦਾ ਬਣਦਾ 13% ਮਹਿੰਗਾਈ ਭੱਤਾ ਅਤੇ ਹੁਣ ਤੱਕ ਦੀਆਂ ਡੀ.ਏ. ਦੀਆਂ ਕਿਸਤਾਂ ਦਾ ਬਕਾਇਆ ਜਲਦ ਤੋਂ ਜਲਦ ਅਦਾ ਕੀਤਾ ਜਾਵੇ ਪਰ ਹਾਲੇ ਵੀ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਨੇਤਰ ਸਿੰਘ ਮੁਤਿਓ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਦਿਵਾਲੀ ਤੋਂ ਪਹਿਲਾਂ ਡੀ.ਏ.ਦੀਆਂ ਕਿਸਤਾਂ ਨਾ ਦਿੱਤੀਆਂ ਸਰਕਾਰ ਖਿਲਾਫ ਜ਼ੋਰਦਾਰ ਸੰਘਰਸ਼ ਛੇੜਿਆ ਜਾਵੇਗਾ। ਸੰਗਠਨ ਦੇ ਖਜਾਨਚੀ ਮਾਸਟਰ ਪ੍ਰੇਮ ਨਾਥ ਨੇ ਦੱਸਿਆ ਕਿ ਬੀਤੇ ਦਿਨੀ ਪੰਜਾਬ ਵਿੱਚ ਆਏ ਹੜਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸੰਗਠਨ ਵੱਲੋਂ ਇਕੱਤਰ ਕੀਤੀ ਰਾਸ਼ੀ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਰਾਹਤ ਫੰਡ ਵਿੱਚ ਡਰਾਫਟ ਬਣਾ ਕੇ ਦਿੱਤੀ ਜਾਵੇਗੀ। ਮੰਚ ਸੰਚਾਲਨ ਦੀ ਭੂਮਿਕਾ ਲੈਕਚਰਾਰ ਹਰੀ ਚੰਦ ਵਰਮਾ ਵੱਲੋਂ ਬਾਖੂਬੀ ਨਿਭਾਈ ਗਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਨੀਲ ਕੁਮਾਰ ਸ਼ੁਕਲਾ ਜਨਰਲ ਸਕੱਤਰ ਪੈਨਸ਼ਨਰ ਭਵਨ ਮੈਨੇਜਮੈਂਟ ਕਮੇਟੀ, ਮਾਸਟਰ ਗੋਪਾਲ ਸਿੰਘ, ਕੁਲਵੰਤ ਰਾਏ, ਮੇਲਾ ਸਿੰਘ ਪ੍ਰਧਾਨ ਪੈਨਸ਼ਨਰ ਭਵਨ ਮੈਨੇਜਮੈਂਟ ਕਮੇਟੀ, ਹਿੰਮਤ ਸਿੰਘ, ਗੁਰਚਰਨ ਸਿੰਘ, ਰਤਨ ਲਾਲ, ਜੈ ਰਾਮ, ਯਸ਼ਪਾਲ, ਦਰਸ਼ਨ ਸਿੰਘ ਕਟਾਣੀ, ਸੁਰਿੰਦਰ ਵਰਮਾ ਆਦਿ ਹਾਜ਼ਰ ਹੋਏ। ਅਖੀਰ ਵਿੱਚ ਸੰਗਠਨ ਦੇ ਪ੍ਰਧਾਨ ਮੇਘ ਸਿੰਘ ਜਵੰਦਾ ਨੇ ਮੀਟਿੰਗ ਵਿੱਚ ਆਏ ਸਮੂਹ ਪੈਨਸ਼ਨਰਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਪੈਨਸ਼ਨਰਾਂ ਨੂੰ ਭਵਿੱਖੀ ਸੰਘਰਸ਼ਾਂ ਲਈ ਤਿਆਰ ਰਹਿਣ ਲਈ ਵੀ ਕਿਹਾ। 

ਆਈ. ਟੀ. ਆਈ. ਸਮਰਾਲਾ ਵਿਖੇ ਐਨ.ਸੀ.ਸੀ. ਕੈਡਿਟਾਂ ਅਤੇ ਸਿੱਖਿਆਰਥੀਆਂ ਵੱਲੋਂ ਸਵੱਛ ਉਤਸਵ ਮਨਾਇਆ ਗਿਆ

0

ਆਈ. ਟੀ. ਆਈ. ਸਮਰਾਲਾ ਵਿਖੇ ਐਨ.ਸੀ.ਸੀ. ਕੈਡਿਟਾਂ ਅਤੇ ਸਿੱਖਿਆਰਥੀਆਂ ਵੱਲੋਂ ਸਵੱਛ ਉਤਸਵ ਮਨਾਇਆ ਗਿਆ
ਸਮਰਾਲਾ, 25 ਸਤੰਬਰ ( ਵਰਿੰਦਰ ਸਿੰਘ ਹੀਰਾ)  ਐਨ.ਸੀ.ਸੀ. ਗਰੁੱਪ ਕਮਾਂਡਰ ਲੁਧਿਆਣਾ ਬ੍ਰਿਗੇਡੀਅਰ ਪੀ.ਐਸ. ਚੀਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਾਡਿੰਗ ਅਫਸਰ 19 ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ. ਲੁਧਿਆਣਾ ਲੈਫ਼ਟੀਨੈਂਟ ਕਰਨਲ ਫ਼ੈਜ਼ਨ ਜਹੂਰ ਅਤੇ ਸੂਬੇਦਾਰ ਮੇਜਰ ਸੁਖਦੇਵ ਸਿੰਘ ਦੀ ਯੋਗ ਅਗਵਾਈ ਵਿੱਚ ਆਈ. ਟੀ. ਆਈ. ਸਮਰਾਲਾ ਵਿਖੇ ਸਵੱਛ ਉਤਸਵ ਦੇ ਅਧੀਨ ਸੰਸਥਾ ਅਤੇ ਮਾਲਵਾ ਕਾਲਜ ਬੌਂਦਲੀ ਦੇ ਐਨ.ਸੀ.ਸੀ. ਕੈਡਿਟਾਂ ਅਤੇ ਸਿੱਖਿਆਰਥੀਆਂ ਵੱਲੋਂ ਸਫਾਈ ਅਭਿਆਨ ਚਲਾਇਆ ਗਿਆ। ਪ੍ਰਿੰਸੀਪਲ ਹਰਮਿੰਦਰ ਸਿੰਘ ਦੁਆਰਾ ਬੱਚਿਆਂ ਨੂੰ ਸਵੱਛਤਾ ਸਬੰਧੀ ਜਾਗਰੂਕ ਕਰਦੇ ਹੋਏ ਆਪਣੇ ਆਲੇ ਦੁਆਲੇ ਨੂੰ ਸਵੱਛ ਅਤੇ ਪਲਾਸਟਿਕ ਮੁਕਤ ਬਣਾਉਣ ਲਈ ਵਚਨਬੱਧ ਰਹਿਣ ਲਈ ਪੇ੍ਰਰਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਐਨ. ਸੀ. ਸੀ. ਅਫਸਰ ਕੈਪਟਨ ਤਨਵੀਰ ਸਿੰਘ ਦੁਆਰਾ ਸੂਬੇਦਾਰ ਰਾਕੇਸ਼ ਕੁਮਾਰ ਅਤੇ ਹਵਾਲਦਾਰ ਕ੍ਰਿਪਾਲ ਸਿੰਘ ਅਤੇ ਮੈਡਮ ਵਰਿੰਦਰ ਕੌਰ ਮਾਲਵਾ ਕਾਲਜ ਬੌਂਦਲੀ ਦੀ ਹਾਜਰੀ ਵਿੱਚ ਇਸ ਅਭਿਆਨ ਤਹਿਤ ਇੱਕ ਦਿਨ, ਇੱਕ ਘੰਟਾ, ਇੱਕ ਸਾਥ ਨਾਅਰੇ ਅਧੀਨ ਰੈਲੀ ਦਾ ਆਯੋਜਨ ਕੀਤਾ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌੇਕੇ ਸੰਸਥਾ ਦੇ ਟਰੇਨਿੰਗ ਅਫਸਰ ਦਵਿੰਦਰ ਸਿੰਘ, ਸੁਪਰਡੈਂਟ ਲਖਵੀਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਰਿਹਾ।

ਗ਼ਜ਼ਲ ਸੰਗ੍ਰਹਿ ‘ਦਰਿਆਵਾਂ ਦੇ ਵਹਿਣ’ ਦਾ ਲੋਕ ਅਰਪਣ 14 ਸਤੰਬਰ ਨੂੰ । ਮਾ. ਬਲਕਾਰ ਸਿੰਘ ਦੁਆਰਾ ਲਿਖਤ ਗ਼ਜ਼ਲ ਸੰਗ੍ਰਹਿ ਦੇ ਲੋਕ ਅਰਪਣ ਮੌਕੇ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ – ਡਾ. ਬੈਨੀਪਾਲ 

0

ਗ਼ਜ਼ਲ ਸੰਗ੍ਰਹਿ ‘ਦਰਿਆਵਾਂ ਦੇ ਵਹਿਣ’ ਦਾ ਲੋਕ ਅਰਪਣ 14 ਸਤੰਬਰ ਨੂੰ

ਮਾ. ਬਲਕਾਰ ਸਿੰਘ ਦੁਆਰਾ ਲਿਖਤ ਗ਼ਜ਼ਲ ਸੰਗ੍ਰਹਿ ਦੇ ਲੋਕ ਅਰਪਣ ਮੌਕੇ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ – ਡਾ. ਬੈਨੀਪਾਲ 

ਸਮਰਾਲਾ 11 ਸਤੰਬਰ ( ਵਰਿੰਦਰ ਸਿੰਘ ਹੀਰਾ)  ਲੇਖਕ ਮੰਚ (ਰਜਿ:) ਸਮਰਾਲਾ ਵੱਲੋਂ 14 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਥਾਨਕ ਕਿੰਡਰ ਗਾਰਟਨ ਸੀਨੀ: ਸੈਕੰ: ਸਕੂਲ ਵਿਖੇ ਇੱਕ ਸਮਾਗਮ ਦੌਰਾਨ ਮਾਸਟਰ ਬਲਕਾਰ ਸਿੰਘ ਦਾ ਪਹਿਲਾ ਗ਼ਜ਼ਲ ਸੰਗ੍ਰਹਿ ‘ਦਰਿਆਵਾਂ ਦੇ ਵਹਿਣ’ ਲੋਕ ਅਰਪਣ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਹਨ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਗ਼ਜ਼ਲਗੋ ਐਸ .ਨਸੀਮ ਕਰਨਗੇ ਅਤੇ ਇਸ ਗ਼ਜ਼ਲ ਸੰਗ੍ਰਹਿ ਉੱਤੇ ਵਿਚਾਰ ਚਰਚਾ ਕਰਨ ਲਈ ਗ਼ਜ਼ਲਗੋ ਅਮਰਿੰਦਰ ਸਿੰਘ ਸੋਹਲ ਅਤੇ ਨਿਰੰਜਨ ਸੂਖਮ ਵਿਸ਼ੇਸ਼ ਤੌਰ ਤੇ ਪੁੱਜ ਰਹੇ। ਇਸ ਤੋਂ ਇਲਾਵਾ ਹੋਰ ਸਾਹਿਤਕਾਰ ਵੀ ਇਸ ਪੁਸਤਕ ਤੇ ਚਰਚਾ ਕਰਨਗੇ। ਇਸ ਉਪਰੰਤ ਹਾਜ਼ਰੀਨ ਲੇਖਕ, ਕਵੀ ਆਪਣੀ ਰਚਨਾਵਾਂ ਵੀ ਸਾਂਝੀਆਂ ਕਰਨਗੇ। ਡਾ. ਬੈਨੀਪਾਲ ਨੇ ਸਮਰਾਲਾ ਇਲਾਕੇ ਦੀਆਂ ਸਮੂਹ ਸਾਹਿਤਕ ਸੰਸਥਾਵਾਂ ਅਤੇ ਸਾਹਿਤਕ ਮੱਸ ਰੱਖਣ ਵਾਲੇ ਸਰੋਤਿਆਂ ਨੂੰ ਇਸ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ।  

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਭਗਵੰਤ ਮਾਨ ਸਰਕਾਰ ਦੁਆਰਾ ਹੜ੍ਹ ਪੀੜਤਾਂ ਲਈ ਐਲਾਨੀ ਰਾਹਤ ਮੁੱਢੋਂ ਨਕਾਰੀ

0

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਭਗਵੰਤ ਮਾਨ ਸਰਕਾਰ ਦੁਆਰਾ ਹੜ੍ਹ ਪੀੜਤਾਂ ਲਈ ਐਲਾਨੀ ਰਾਹਤ ਮੁੱਢੋਂ ਨਕਾਰੀ

ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਐਲਾਨੀ ਰਾਸ਼ੀ ਕਿਸਾਨਾਂ ਨਾਲ ਕੋਝਾ ਮਜਾਕ –ਪਾਲਮਾਜਰਾ/ ਢੀਂਡਸਾ 

ਸਮਰਾਲਾ, 09 ਸਤੰਬਰ ( ਵਰਿੰਦਰ ਸਿੰਘ ਹੀਰਾ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ ਲਈ 20 ਹਜਾਰ ਰੁਪਏ ਪ੍ਰਤੀ ਏਕੜ ਐਲਾਨੀ ਰਾਹਤ ਇੱਕ ਕੋਝਾ ਮਜਾਕ ਹੈ, ਜਿਸ ਨੂੰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਮੁੱਢੋਂ ਹੀ ਖਾਰਜ ਕਰਦੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਕਿਯੂ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲ ਮਾਜਰਾ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਹੜ੍ਹ ਆਉਣ ਤੋਂ 10 ਦਿਨਾਂ ਬਾਅਦ ਨਿਕਲੀ ਹੈ। ਹੜ੍ਹਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੇਰਲਾ ਸੂਬੇ ਦੇ ਸਕੂਲ ਵਿੱਚ ਬਰੇਕ ਫਾਸਟ ਦੀ ਸ਼ੁਰੂਆਤ ਕਰਾਉਣ ਲਈ ਆਪਣੇ ਪਰਿਵਾਰ ਸਮੇਤ ਘੁੰਮਦੇ ਰਹੇ, ਜਦੋਂ ਕਿ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਹੜ੍ਹ ਪੀੜਤਾਂ ਦੀ ਮੱਦਦ ਲਈ ਡੀਜ਼ਲ ਅਤੇ ਨਕਦ ਰੂਪ ਮਾਲੀ ਸਹਾਇਤਾ ਵੰਡਦੇ ਰਹੇ ਅਤੇ ਹੁਣ ਵੀ ਵੰਡ ਰਹੇ ਹਨ, ਇਸ ਤੋਂ ਇਲਾਵਾ ਹੋਰ ਵੀ ਸਿਆਸੀ ਪਾਰਟੀਆਂ ਆਪਣਾ ਯੋਗਦਾਨ ਪਾਉਣ ਲੱਗੀਆਂ। ਇਸ ਉਪਰੰਤ ਹੀ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਹੜ੍ਹ ਪੀੜਤਾਂ ਦੀ ਸਾਰ ਲੈਣ ਦੇ ਬਹਾਨੇ ਫੋਟੋਆਂ ਖਿਚਵਾਉਣ ਲੱਗੇ। ਪੰਜਾਬ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਪੰਜਾਬੀ ਭਾਈਚਾਰੇ ਤੋਂ ਇਲਾਵਾ ਪੰਜਾਬ ਦੇ ਗੁਆਂਢੀ ਸੂਬਿਆਂ ਹਰਿਆਣਾ, ਯੂ. ਪੀ., ਉਤਰਾਖੰਡ, ਰਾਜਸਥਾਨ ਵਿੱਚੋ ਲੋਕ ਰਾਹਤ ਸਮੱਗਰੀ ਲੈ ਕੇ ਹੜ੍ਹ ਪੀੜਤਾਂ ਦੇ ਇਲਾਕਿਆਂ ਵਿੱਚ ਮੱਦਦ ਪਹੁੰਚਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬੀ ਗੀਤਕਾਰ ਅਤੇ ਫਿਲਮੀ ਅਦਾਕਾਰਾਂ ਨੇ ਦਿਲ ਖੋਲ ਕੇ ਮੱਦਦ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ ਪੀੜਤ ਕਿਸਾਨਾਂ ਲਈ ਬੀਤੀ ਕੱਲ 20 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਹਰਜਾਨਾ ਦੇਣ ਦਾ ਜੋ ਐਲਾਨ ਕੀਤਾ ਹੈ, ਉਹ ਬਹੁਤ ਹੀ ਕੋਝਾ ਮਜ਼ਾਕ ਹੈ ਜਦੋਂ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਹੀ 70 ਹਜਾਰ ਰੁਪਏ ਪ੍ਰਤੀ ਕਿੱਲਾ, ਮੱਝਾਂ ਅਤੇ ਦੁਧਾਰੂ ਪਸ਼ੂਆਂ ਲਈ ਇੱਕ ਲੱਖ ਰੁਪਏ ਅਤੇ ਜੇਕਰ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਸ ਲਈ 10 ਲੱਖ ਰੁਪਏ ਦੇ ਮੁਆਵਜੇ ਨਾਲ ਪਰਿਵਾਰ ਵਿੱਚੋਂ ਇੱਕ ਬੰਦੇ ਨੂੰ ਸਰਕਾਰੀ ਨੌਕਰੀ ਅਤੇ ਜਿਸ ਦਾ ਘਰ ਢਹਿ ਗਿਆ ਉਸ ਲਈ 10 ਲੱਖ ਰੁਪਏ ਦੇ ਫੌਰੀ ਮੁਆਵਜੇ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਐਲਾਨਿਆਂ ਮੁਆਵਜਾ ਐਸ. ਕੇ. ਐਮ. ਵੱਲੋਂ ਮੰਗੇ ਮੁਆਵਜੇ ਦੇ ਨੇੜੇ ਤੇੜੇ ਵੀ ਨਹੀਂ ਹੈ। ਇਸ ਲਈ ਬੀ. ਕੇ. ਯੂ. (ਲੱਖੋਵਾਲ) ਯੂਨੀਅਨ ਇਸ ਮੁਆਵਜੇ ਨੂੰ ਮੁੱਢੋਂ ਰੱਦ ਕਰਕੇ, ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਇਸ ਮੁਆਵਜੇ ਉੱਤੇ ਪੁਨਰ ਵਿਚਾਰ ਕੀਤਾ ਜਾਵੇ ਤਾਂ ਜੋ ਹੜ ਪੀੜਤ ਯੋਗ ਮੁਆਵਜੇ ਨਾਲ ਆਪਣੀ ਆਰਥਿਕਤਾ ਨੂੰ ਕੁਝ ਸੁਧਾਰ ਸਕਣ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਪ੍ਰੀਤ ਸਿੰਘ ਭਰਥਲਾ, ਗੁਰਪ੍ਰੀਤ ਸਿੰਘ ਸਾਹਿਬਾਣਾ ਜ਼ਿਲ੍ਹਾ ਮੀਤ ਪ੍ਰਧਾਨ, ਦਲਜੀਤ ਸਿੰਘ ਊਰਨਾ ਜਨਰਲ ਸਕੱਤਰ ਬਲਾਕ ਸਮਰਾਲਾ ਵੀ ਹਾਜਰ ਸਨ। 

ਭਾਜਪਾ ਵੱਲੋਂ ‘ਇਕ ਪੇੜ ਮਾਂ ਦੇ ਨਾਂ’ ਮੁਹਿੰਮ ਤਹਿਤ ਲਗਾਏ ਗਏ ਬੂਟੇ

0

ਭਾਜਪਾ ਵੱਲੋਂ ‘ਇਕ ਪੇੜ ਮਾਂ ਦੇ ਨਾਂ’ ਮੁਹਿੰਮ ਤਹਿਤ ਲਗਾਏ ਗਏ ਬੂਟੇ

ਸਮਰਾਲਾ, 07 ਅਗਸਤ ( ਵਰਿੰਦਰ ਸਿੰਘ ਹੀਰਾ)   ਭਾਜਪਾ ਵੱਲੋਂ ਵਾਤਾਵਰਨ ਨੂੰ ਸੁਖਦ ਅਤੇ ਸਵੱਛ ਬਣਾਉਣ ਲਈ ਇਕ ਪੇੜ ਮਾਂ ਦੇ ਨਾਂ ਮੁਹਿੰਮ ਤਹਿਤ 50 ਦੇ ਕਰੀਬ ਛਾਂਦਾਰ ਬੂਟੇ ਸ੍ਰੀ ਗੁਰੂ ਨਾਨਕ ਦੇਵ ਪਾਰਕ ਵਿੱਚ ਲਗਾਏ ਗਏ। ਇਸ ਮੌਕੇ ਭਾਜਪਾ ਆਗੂ ਮਨੋਜ ਤਿਵਾੜੀ ਦੱਸਿਆ ਕਿ ਇਹ ਪੇੜ ਮਾਂ ਦੇ ਨਾਂ ਇਕ ਉਪਰਾਲਾ ਹੈ ਜੋ ਸਾਡੀ ਮਾਤਰ ਭੂਮੀ ਅਤੇ ਕੁਦਰਤ ਦੇ ਪ੍ਰਤੀ ਸਾਡੇ ਸਨਮਾਨ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਮਾਂ ਅਤੇ ਕੁਦਰਤ ਦੋਵੇਂ ਹੀ ਜੀਵਨ ਦਾ ਮੂਲ ਅਧਾਰ ਹਨ ਇਸ ਪਹਿਲ ਦੇ ਮਾਧਿਅਮ ਰਾਹੀਂ ਅਸੀਂ ਆਪਣੀ ਜਿੰਮੇਵਾਰੀ ਨਿਭਾ ਰਹੇ ਹਾਂ। ਆਪਣੀ ਮਾਂ ਦੀ ਅਭੁੱਲ ਯਾਦ ਲਈ ਸਾਨੂੰ ਹਰ ਇਕ ਨੂੰ ਇਕ ਪੇੜ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਮੌਕੇ ਬਲਜਿੰਦਰ ਮਝੈਲ ਨੇ ਵੀ ਆਪਣੀ ਮਾਂ ਦੀ ਯਾਦ ਵਿੱਚ 10 ਬੂਟੇ ਲਗਾਏ। ਉਪਰੋਕਤ ਤੋਂ ਇਲਾਵਾ ਸਾਰੇ ਭਾਜਪਾ ਆਗੂ ਡਾ. ਅਸ਼ੋਕ ਸ਼ਰਮਾ, ਅਜੀਤ ਗੁਪਤਾ, ਰਣਜੀਤ ਸਿੰਘ ਗਹਿਲੇਵਾਲ, ਸੰਦੀਪ ਤਿਵਾੜੀ, ਅੰਬਰੇਸ਼ ਵਰਮਾ, ਸਜੀਵ ਕਪੂਰ, ਵਿਸ਼ਾਲ ਤਿਵਾੜੀ, ਪਵਨ ਮਾਨ ਅਤੇ ਪਰਸ਼ਾਤ ਮਝੈਲ ਆਦਿ ਹਾਜ਼ਰ ਸਨ।

ਐਡਵੋਕੇਟ ਨਰਿੰਦਰ ਸ਼ਰਮਾ ਦੀ ਕਵਿਤਾ ‘ਰੈਕ’ ਸਾਹਿਤਕਾਰਾਂ ਦੇ ਜਹਾਨੋਂ ਤੁਰ ਜਾਣ ਪਿੱਛੋਂ ਕਿਤਾਬਾਂ ਦੀ ਹੁੰਦੀ ਬੇਕਦਰੀ ਦੀ ਤਸਵੀਰ ਪੇਸ਼ ਕਰ ਗਈ

0

ਐਡਵੋਕੇਟ ਨਰਿੰਦਰ ਸ਼ਰਮਾ ਦੀ ਕਵਿਤਾ ‘ਰੈਕ’ ਸਾਹਿਤਕਾਰਾਂ ਦੇ ਜਹਾਨੋਂ ਤੁਰ ਜਾਣ ਪਿੱਛੋਂ ਕਿਤਾਬਾਂ ਦੀ ਹੁੰਦੀ ਬੇਕਦਰੀ ਦੀ ਤਸਵੀਰ ਪੇਸ਼ ਕਰ ਗਈ 

ਕਹਾਣੀਕਾਰ ਮਨਦੀਪ ਡਡਿਆਣਾ ‘ਕੂੰਜਾਂ’ ਕਹਾਣੀ ਨਾਲ ਸਮਲਿੰਗੀ ਸਬੰਧਾਂ ਦੇ ਨਿਵੇਕਲੇ ਵਿਸ਼ੇ ਦੀ ਬਾਤ ਪਾ ਗਿਆ
ਸਮਰਾਲਾ, 22 ਜੁਲਾਈ ( ਵਰਿੰਦਰ ਸਿੰਘ ਹੀਰਾ/ ਜਸਵੀਰ ਹੇਡੋਂ) ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਹੋਈ। ਸਭਾ ਦੀ ਕਾਰਵਾਈ ਅਰੰਭ ਕਰਦੇ ਹੋਏ ਕਹਾਣੀਕਾਰ ਅਮਨ ਸਮਰਾਲਾ ਨੇ ਵੈਟਰਨ ਐਥਲੀਟ ਫੌਜਾ ਸਿੰਘ ਅਤੇ ਉੱਘੇ ਸ਼ਾਇਰ ਅਰਸ਼ਦ ਮਨਜ਼ੂਰ ਦੇ ਅਕਾਲ ਚਲਾਣਾ ਕਰ ਜਾਣ ਤੇ ਸੋਗ ਮਤਾ ਪਾਇਆ ਅਤੇ ਸਮੁੱਚੀ ਸਭਾ ਨੇ ਵਿਛੜੀਆਂ ਆਤਮਾਵਾਂ ਲਈ ਦੋ ਮਿੰਟ ਦਾ ਮੋਨ ਰੱਖਿਆ। ਉਪਰੰਤ ਰਚਨਾਵਾਂ ਲਈ ਸਭ ਤੋਂ ਪਹਿਲਾਂ ਪਰਮ ਸਿਆਣ ਮੋਰਿੰਡਾ ਨੂੰ ਗੀਤ ਸੁਣਾਉਣ ਦਾ ਸੱਦਾ ਦਿੱਤਾ, ਜਿਨ੍ਹਾਂ ਨੇ ਨਵਾਂ ਲਿਖਿਆ ‘ਜ਼ਿੰਦਗੀ ਦਾ ਗੀਤ’ ਸੁਣਾਇਆ, ਜਿਸ ਉੱਤੇ ਚਰਚਾ ਹੋਈ ਅਤੇ ਸਾਰਥਿਕ ਸੁਝਾਅ ਦਿੱਤੇ ਗਏ। ਜਵਾਲਾ ਸਿੰਘ ਥਿੰਦ ਨੇ ਮਿੰਨੀ ਕਹਾਣੀ ‘ਆਮ ਬਨਾਮ ਖਾਸ’ ਸੁਣਾਈ ਹਾਜ਼ਰ ਸਾਹਿਤਕਾਰਾਂ ਨੇ ਕਹਾਣੀ ਵਿੱਚ ਹੋਰ ਵਿਸਥਾਰ ਦੇਣ ਦਾ ਸੁਝਾਅ ਦਿੱਤਾ। ਸਭਾ ਵਿੱਚ ਪਹਿਲੀ ਵਾਰ ਪਹੁੰਚੇ ਪ੍ਰਿੰਸੀਪਲ ਸ਼ਵੇਤਾ ਘਈ ਖੰਨਾ ਦਾ ਨਿੱਘਾ ਸਵਾਗਤ ਕੀਤਾ ਗਿਆ, ਜਿਨ੍ਹਾਂ ਆਪਣੀ ਕਹਾਣੀ ‘ਮਨਜ਼ੂਰ ਹੈ’ ਸੁਣਾਈ। ਕਹਾਣੀ ਉੱਪਰ ਨਿੱਠ ਕੇ ਚਰਚਾ ਹੋਈ। ਕਹਾਣੀ ਕਲਾ ਬਾਰੇ ਉੱਘੇ ਚਿੰਤਕ ਗੁਰਭਗਤ ਸਿੰਘ ਗਿੱਲ, ਕਹਾਣੀਕਾਰ ਬਲਵਿੰਦਰ ਗਰੇਵਾਲ, ਕਹਾਣੀਕਾਰ ਜਤਿੰਦਰ ਹਾਂਸ ਅਤੇ ਕਹਾਣੀਕਾਰ ਸੰਦੀਪ ਸਮਰਾਲਾ ਨੇ ਕਾਫੀ ਸਾਰਥਕ ਤਰੀਕੇ ਨਾਲ ਸੁਝਾਅ ਦਿੱਤੇ। ਸੰਤੋਖ ਸਿੰਘ ਕੋਟਾਲਾ ਨੇ ਲੇਖ ‘ਪਹਿਲਾ ਪਾਣੀ ਜੀਓ ਹੈ’ ਸੁਣਾਇਆ ਜਿਸ ਵਿੱਚ ਉਨ੍ਹਾਂ ਆਪਣੇ ਪਿੰਡ ਕੋਟਾਲਾ ਦੇ ਘਰਲ, ਚੜੋਅ, ਖੂਹ ਤੇ ਨਹਿਰ ਦਾ ਵਰਨਣ ਕੀਤਾ। ਇਸ ਉਪਰੰਤ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਕਵਿਤਾ ‘ਰੈਕ’ ਸੁਣਾਈ, ਜਿਸ ਵਿੱਚ ਸਾਹਿਤਕਾਰਾਂ ਦੁਆਰਾ ਸਾਂਭੀਆਂ ਕਿਤਾਬਾਂ ਦੀ ਉਨ੍ਹਾਂ ਦੇ ਜਹਾਨ ਤੋਂ ਜਾਣ ਤੋਂ ਬਾਅਦ ਹੁੰਦੀ ਬੇਕਦਰੀ ਅਤੇ ਆਪਣੀ ਲਿਖੀ ਵਸੀਅਤ ਵਿੱਚ ਨਿਵੇਕਲੀ ਪਿਰਤ ਪਾਉਣ ਦੀ ਗੱਲ ਕਹਿ ਕੇ ਪੂਰੀ ਮਹਿਫਲ ਲੁੱਟ ਲਈ। ਕਹਾਣੀਕਾਰ ਮਨਦੀਪ ਡਡਿਆਣਾ ਨੇ ਕਹਾਣੀ ‘ਕੂੰਜਾਂ’ ਸੁਣਾਈ ਜੋ ਸਮÇਲੰਗੀ ਵਿਸ਼ੇ ਨੂੰ ਛੂੰਹਦੀ ਇੱਕ ਨਿਵੇਕਲੇ ਵਿਸ਼ੇ ਦੀ ਕਹਾਣੀ ਸੁਣਾਈ, ਜਿਸ ਉੱਤੇ ਸਾਹਿਤਕਾਰਾਂ ਕਹਾਣੀਕਾਰ ਰਵਿੰਦਰ ਰੁਪਾਲ ਕੌਲਗੜ੍ਹ, ਕਹਾਣੀਕਾਰ ਮੁਖਤਿਆਰ ਸਿੰਘ, ਅਮਨਦੀਪ ਸਮਰਾਲਾ, ਦੀਪ ਦਿਲਬਰ, ਰਵਿੰਦਰ ਕੌਰ ਦਿਆਲਪੁਰਾ, ਕਹਾਣੀਕਾਰ ਸੰਦੀਪ ਸਮਰਾਲਾ, ਗੁਰਦੀਪ ਮਹੌਣ ਨੇ ਖੂਰਸੂਰਤ ਸੁਝਾਅ ਦਿੱਤੇ। ਦੀਪ ਦਿਲਬਰ ਵੱਲੋਂ ਨਿਕਟ ਭਵਿੱਖ ਵਿੱਚ ਲਿਖੀ ਜਾ ਰਹੀ ਕਿਤਾਬ ‘ਅਜੀਬੋ ਗਰੀਬ ਪਰ ਸੱਚੀਆਂ ਗੱਲਾਂ’ ਦੇ ਖਰੜੇ ਵਿੱਚੋਂ ਕੁਝ ਅੰਸ਼ ਸਾਂਝੇ ਕੀਤੇ, ਜਿਸ ਨੂੰ ਸਰੋਤਿਆਂ ਨੇ ਕਾਫੀ ਪਸੰਦ ਕੀਤਾ। ਅਖੀਰ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਸਭਾ ਵਿੱਚ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕਰਦੇ ਹੋਏ ਅੱਜ ਦੀ ਮੀਟਿੰਗ ਵਿੱਚ ਸੁਣਾਈਆਂ ਕਹਾਣੀਆਂ ਤੇ ਇੱਕ ਵਰਕਸ਼ਾਪ ਦੀ ਤਰ੍ਹਾਂ ਕਹਾਣੀਕਾਰਾਂ ਵੱਲੋਂ ਕੀਤੀ ਸਮੀਖਿਆ ਅਤੇ ਸੁਚੱਜੇ ਅਤੇ ਵਧੀਆ ਢੰਗ ਨਾਲ ਚਲਾਈ ਕਾਰਵਾਈ ਦੀ ਪ੍ਰਸੰਸਾ ਕੀਤੀ।

ਸਰਕਾਰੀ ਆਈ ਟੀ ਆਈਜ ਠੇਕਾ ਮੁਲਾਜਮ‌ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਵਿਰੁੱਧ ਸੂਬਾ ਭਰ ਵਿੱਚ ਸੰਸਥਾਵਾਂ ਅੱਗੇ ਕੀਤੀਆਂ ਗੇਟ ਰੈਲੀਆਂ 

0

ਸਰਕਾਰੀ ਆਈ ਟੀ ਆਈਜ ਠੇਕਾ ਮੁਲਾਜਮ‌ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਵਿਰੁੱਧ ਸੂਬਾ ਭਰ ਵਿੱਚ ਸੰਸਥਾਵਾਂ ਅੱਗੇ ਕੀਤੀਆਂ ਗੇਟ ਰੈਲੀਆਂ 

ਸਮਰਾਲਾ, 16 ਜੁਲਾਈ ( ਵਰਿੰਦਰ ਸਿੰਘ ਹੀਰਾ ) ਸਰਕਾਰੀ ਆਈ ਟੀ ਆਈਜ ਠੇਕਾ ਮੁਲਾਜਮ‌ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਕਰਨ ਦਾ ਵਿਗੁਲ ਵਜਾ ਦਿੱਤਾ ਹੈ। ਪਿਛਲੇ ਕਈ ਸਾਲਾਂ ਤੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਵਾਉਣ ਵਾਲੀ ਜੱਥੇਬੰਦੀ ਨੇ ਹੁਣ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਹੁਣ ਖੁੱਲ੍ਹ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਜੱਥੇਬੰਦੀ ਦੇ ਆਗੂ ਸਰਕਾਰੀ ਆਈ ਟੀ_ਆਈ ਇਸਤਰੀ ਸਮਰਾਲਾ_ਨੇ ਦੱਸਿਆ ਕਿ ਉਹ 15-16 ਸਾਲਾਂ ਤੋਂ ਪੰਜਾਬ ਦੀਆਂ ਸਰਕਾਰੀ ਆਈ ਟੀ ਆਈਆਂ ਵਿੱਚ ਬਿਨਾਂ ਕਿਸੇ ਸਰਕਾਰੀ ਸਹੂਲਤਾਂ ਤੋਂ ਨਿਗੂਣੀਆਂ ਤਨਖਾਹਾਂ ਸਿਰਫ਼ 15000 ਉੱਪਰ ਗਰੁੱਪ ਬੀ ਬਤੌਰ ਕਰਾਫਟ ਇੰਸਟਰਕਟਰ ਵਜੋਂ ਆਪਣਾ ਸ਼ੋਸ਼ਣ ਕਰਵਾ ਰਹੇ ਹਾਂ ਜਦਕਿ ਇਹੀ ਪੰਜਾਬ ਸਰਕਾਰ ਗਰੁੱਪ ਸੀ ਅਤੇ ਡੀ ਨੂੰ ਸਾਡੇ ਨਾਲੋਂ ਵੱਧ ਤਨਖਾਹਾਂ ਦੇ ਰਹੀ ਹੈ ਜੋ ਕਿ ਕਿਤੇ ਵੀ ਤਰਕਸੰਗਤ ਨਹੀਂ ਹੈ ਇਸਤੋਂ ਇਲਾਵਾ ਸਾਨੂੰ ਕਿਸੇ ਵੀ ਕਿਸਮ ਦੀ ਛੁੱਟੀ ਨਹੀਂ ਦਿੱਤੀ ਜਾਂਦੀ, ਨਾ ਹੀ ਕੋਈ ਬਦਲੀ ਕਰਵਾਉਣ ਦਾ ਅਧਿਕਾਰ ਹੈ, ਨਾ ਹੀ ਕੋਈ ਸਰਵਿਸ ਬੁੱਕ ਲਗਾਈ ਗਈ ਹੈ ਅਤੇ ਨਾ ਹੀ ਕੋਈ ਸਲਾਨਾ ਇੰਕਰੀਮੈਂਟ ਹੈ ਇੱਥੋਂ ਤੱਕ ਲੇਡੀਜ਼ ਲਈ ਜਣੇਪਾ ਛੁੱਟੀ ਤੱਕ ਦਾ ਅਧਿਕਾਰ ਨਹੀਂ ਹੈ ਜੋ ਕਿ ਇਹ ਪੰਜਾਬ ਸਰਕਾਰ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ। ਅਸੀਂ ਗੱਲਬਾਤ ਰਾਹੀਂ ਪਿਛਲੇ ਤਿੰਨ ਸਾਲਾਂ ਤੋਂ 40-50 ਮੁੱਖ ਮੰਤਰੀ ਦਫਤਰ ਦੇ ਗੇੜੇ ਮਾਰੇ ਕਿ ਸ਼ਾਇਦ ਉਹਨਾਂ ਨੂੰ ਮੁੱਖ ਮੰਤਰੀ ਦਾ ਸਮਾਂ ਮਿਲ ਜਾਵੇ ਪਰੰਤੂ ਆਮ ਲੋਕਾਂ ਦੇ ਮੁੱਖ ਮੰਤਰੀ ਕਹਾਉਣ ਵਾਲੇ ਭਗਵੰਤ ਸਿੰਘ ਮਾਨ ਵੀ ਪਹਿਲੇ ਮੁੱਖ ਮੰਤਰੀਆਂ ਦੀ ਤਰਾਂ ਹੀ ਨਿਕਲੇ ਇੱਕ ਮਿੰਟ ਦਾ ਵੀ ਸਮਾਂ ਨਹੀਂ ਦਿੱਤਾ ਗਿਆ। ਇਸਤੋਂ ਇਲਾਵਾ ਕਈ ਵਾਰ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਮਿਲ ਚੁੱਕੇ ਹਾਂ ਉਹਨਾਂ ਵੱਲੋਂ ਹਰ ਵਾਰ ਇੰਗਨੋਰ ਕਰ ਦਿੱਤਾ ਜਾਂਦਾ ਹੈ ਜਿਵੇਂ ਉਹਨਾਂ ਦਾ ਤਕਨੀਕੀ ਸਿੱਖਿਆ ਵੱਲ ਧਿਆਨ ਈ ਨਾ ਹੋਵੇ ਕਿਉਂਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਸਕੂਲਾਂ ਵਿੱਚੋਂ ਹੀ ਨਹੀਂ ਨਿਕਲ ਰਹੇ ਜਦਕਿ ਉਹ ਤਕਨੀਕੀ ਸਿੱਖਿਆ ਮੰਤਰੀ ਵੀ ਹਨ। ਅਸੀਂ ਪੰਜਾਬ ਦਾ ਕੋਈ ਆਮ ਆਦਮੀ ਪਾਰਟੀ ਦਾ ਐਮ ਐਲ , ਕੋਈ ਮੰਤਰੀ ਨਹੀਂ ਛੱਡਿਆ ਜਿਸਨੂੰ ਬੇਨਤੀ ਨਾ ਕੀਤੀ ਹੋਵੇ ਪਰੰਤੂ ਸਾਰਿਆਂ ਵੱਲੋਂ ਸਿਰਫ ਲਾਰੇ ਹੀ ਮਿਲੇ ਹਨ ਕਿਸੇ ਨੇ ਵੀ ਕੋਈ ਹੱਲ ਕਰਵਾਉਣ ਬਾਰੇ ਨਹੀਂ ਸੋਚਿਆ। ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਬਹੁਤ ਸਖ਼ਤ ਮਿਹਨਤ ਕੀਤੀ ਸੀ ਕਿ ਇਹ ਸਰਕਾਰ ਸਾਡਾ ਕੁੱਝ ਕਰੇਗੀ ਪ੍ਰੰਤੂ ਸਾਡੇ ਹੱਥ ਪਹਿਲਿਆਂ ਵਾਂਗ ਨਿਰਾਸ਼ਾ ਹੀ ਹੱਥ ਲੱਗੀ ਹੈ।ਇਸ ਲਈ ਜੱਥੇਬੰਦੀ ਨੇ ਅੱਜ ਸਰਕਾਰੀ ਆਈ ਟੀ ਆਈ ਇ ਸਮਰਾਲਾ… ਦੇ ਗੇਟ ਅੱਗੇ ਪੰਜਾਬ ਸਰਕਾਰ ਵਿਰੁੱਧ ਗੇਟ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਦੀ ਮੁਰਦਾਬਾਦ ਕੀਤੀ।ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਤਕਨੀਕੀ ਸਿੱਖਿਆ ਮੰਤਰੀ ਅਤੇ ਹੋਰ ਸਾਰੇ ਮੰਤਰੀਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ ਲੋੜ ਪੈਂਣ ਤੇ ਪੱਕਾ ਮੋਰਚਾ ਵੀ ਲਗਾਇਆ ਜਾਵੇਗਾ।

ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਬੂਟੇ ਵੰਡੇ ਗਏ ਅਤੇ ਬੂਟੇ ਲਗਾਏ

0

 

ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਬੂਟੇ ਵੰਡੇ ਗਏ ਅਤੇ ਬੂਟੇ ਲਗਾਏ

ਖੰਨਾ ,15 ਜੁਲਾਈ (ਰਵਿੰਦਰ ਸਿੰਘ ਢਿੱਲੋਂ)
ਕੁਦਰਤੀ ਬਨਸਪਤੀ ਨਾਲ ਭਰਪੂਰ ਤੇ ਕੁਦਰਤ ਦੀ ਗੋਦ ਵਿੱਚ ਵਸੇ ਰੂਹਾਨੀਅਤ ਦੇ ਕੇਂਦਰ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁਖੀ, ਕੁਦਰਤ ਪ੍ਰੇਮੀ ਸੰਤ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਉਥੇ ਹੀ ਪ੍ਰਦੂਸ਼ਣ ਦੀ ਰੋਕਥਾਮ ਤੇ ਪਸ਼ੂ ਪੰਛੀਆਂ ਦੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਬਹੁਤ ਵੱਡਾ ਹੰਭਲਾ ਮਾਰ ਰਹੇ ਹਨ ਤੇ ਤਪੋਬਣ ਹਰਿਆਵਲ ਲਹਿਰ ਦੇ ਤਹਿਤ ਵਾਤਾਵਰਣ ਦੀ ਸਾਂਭ ਸੰਭਾਲ ਲਈ ਹਰੇਕ ਸਾਲ ਵਣ ਮਹਾਂਉਤਸਵ ਮਨਾ ਕੇ ਬੂਟੇ ਲਾਕੇ ਤੇ ਬੂਟੇ ਵੰਡ ਕੇ ਸੰਗਤਾਂ ਨੂੰ ਜਾਗਰੂਕ ਕਰਦੇ ਆ ਰਹੇ ਹਨ ਇਸੇ ਲੜੀ ਦੇ ਤਹਿਤ ਕੱਲ੍ਹ ਤਪੋਬਣ ਢੱਕੀ ਸਾਹਿਬ ਵਿਖੇ ਮਹਾਂਪੁਰਖਾਂ ਵੱਲੋ ਸੰਗਤਾਂ ਨੂੰ ਨਿੰਮ, ਟਾਹਲੀ,ਬਹੇੜਾ, ਅਰਜਨ,ਸੁਹਾਂਜਣਾ, ਸਾਗਵਾਨ, ਅੰਬ, ਜਾਮਣ, ਅਮਰੂਦ ਆਦਿਕ ਵੱਖ-ਵੱਖ ਕਿਸਮਾਂ ਦੇ ਛਾਂਦਾਰ ਤੇ ਫਲਦਾਰ ਬੂਟੇ ਵੰਡੇ ਗਏ। ਉਪਰੰਤ ਸੰਤ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਮਕਸੂਦੜਾ ਸ਼ਾਹਪੁਰ ਰੋਡ ਤੇ ਸੜਕ ਦੇ ਕਿਨਾਰਿਆਂ ਤੇ ਵੱਖ ਵੱਖ ਕਿਸਮਾਂ ਦੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਕਿਹਾ ਕਿ ਰੁੱਖਾਂ ਬੂਟਿਆਂ ਨਾਲ ਮਨੁੱਖ ਦਾ ਆਦਿ ਕਾਲ ਤੋਂ ਹੀ ਬੜਾ ਗੂੜਾ ਸੰਬੰਧ ਹੈ ਇਹ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਸਹਾਈ ਹੁੰਦੇ ਹਨ। ਉਨਾ ਕਿਹਾ ਕਿ ਰੁੱਖ ਬੂਟੇ ਆਕਸੀਜਨ ਦਾ ਬੜਾ ਭਾਰੀ ਸਰੋਤ ਹਨ ਤੇ ਆਕਸੀਜਨ ਦੇ ਸਹਾਰੇ ਹੀ ਦੁਨੀਆਂ ਦੇ ਸਾਰੇ ਲੋਕ ਸਾਹ ਲੈ ਰਹੇ ਹਨ ਅਗਰ ਰੁੱਖ ਬੂਟੇ ਹੀ ਨਾ ਰਹੇ ਤਾਂ ਇਸ ਧਰਤੀ ਤੇ ਮਨੁੱਖ ਵੀ ਜਿਉਂਦਾ ਨੀ ਰਹਿ ਸਕਦਾ। ਮਹਾਂਪੁਰਸ਼ਾਂ ਨੇ ਕਿਹਾ ਕਿ ਜਿੱਥੇ ਰੁੱਖ ਬੂਟੇ ਲਗਾਉਣੇ ਜਰੂਰੀ ਹਨ ਉੱਥੇ ਇਹਨਾ ਦੀ ਸਾਂਭ-ਸੰਭਾਲ ਕਰਨੀ ਉਸ ਤੋਂ ਵੀ ਵੱਧ ਅਤੀ ਜਰੂਰੀ ਹੈ। ਉਨਾ ਕਿਹਾ ਕਿ ਹਰ ਮਨੁੱਖ ਨੂੰ ਆਪਣੀ ਜਿੰਦਗੀ ਵਿੱਚ ਵੱਧ ਤੋਂ ਵੱਧ ਰੁੱਖ ਬੂਟੇ ਲਗਾਉਣੇ ਚਾਹੀਦੇ ਹਨ। ਮਹਾਂਪੁਰਸ਼ਾਂ ਨੇ ਕਿਹਾ ਕਿ ਰੁੱਖਾਂ ਦੀ ਅੰਧਾਧੁੰਦ ਕਟਾਈ ਬੰਦ ਹੋਣੀ ਚਾਹੀਦੀ ਹੈ ਇਹ ਰੁੱਖ ਬੂਟੇ ਹੀ ਪੰਛੀਆਂ ਪਰੰਦਿਆਂ ਦੇ ਘਰ ਹਨ ਰੈਣ ਬਸੇਰੇ ਹਨ। ਉਹਨਾ ਕਿਹਾ ਕਿ ਜੇ ਅਸੀਂ ਰੁੱਖ ਬੂਟੇ ਨਾ ਲਗਾਏ ਜਾਂ ਇਹਨਾ ਦੀ ਸਾਂਭ-ਸੰਭਾਲ ਨਾ ਕੀਤੀ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਰੁੱਖਾਂ ਦੀ ਘਾਟ ਕਰਕੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ ਇਸ ਕਰਕੇ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਸਾਨੂੰ ਸਾਰਿਆਂ ਨੂੰ ਇੰਨਾ ਰੁੱਖ ਬੂਟਿਆਂ ਦੀ ਮਹਾਨਤਾ ਨੂੰ ਸਮਝਦੇ ਹੋਏ ਰੁੱਖਾਂ ਬੂਟਿਆਂ ਦੀ ਆਪਣੇ ਧੀਆਂ ਪੁੱਤਰਾਂ ਵਾਂਗ ਸਾਂਭ-ਸੰਭਾਲ ਤੇ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਢੱਕੀ ਸਾਹਿਬ ਦੇ ਸਮੂਹ ਸੇਵਾਦਾਰ ਭਾਈ ਗੁਰਦੀਪ ਸਿੰਘ, ਭਾਈ ਕੁਲਵੰਤ ਸਿੰਘ , ਭਾਈ ਕੁਲਵਿੰਦਰ ਸਿੰਘ, ਭਾਈ ਰਣਬੀਰ ਸਿੰਘ, ਭਾਈ ਮਨਜੀਤ ਸਿੰਘ, ਭਾਈ ਕੜਾਕਾ ਸਿੰਘ, ਰਵਿੰਦਰ ਸਿੰਘ ਢਿੱਲੋਂ ,ਅਮਨਦੀਪ ਸਿੰਘ ਘੜੂੰਆਂ, ਪ੍ਰੋਫੈਸਰ ਹਰਸਿਮਰਨ ਸਿੰਘ ਬਿੰਝਲ, ਰੁਪਿੰਦਰ ਸਿੰਘ ਮਲੇਰਕੋਟਲਾ, ਸ਼ਰਨਜੀਤ ਸਿੰਘ ਨਰੈਣਗੜ੍ਹ, ਇਕਬਾਲ ਸਿੰਘ ਫੈਜੁਲਾਪੁਰ, ਧਰਮਵੀਰ ਸਿੰਘ ਮਕਸੂਦੜਾ ਤੇ ਅਮਨਦੀਪ ਸਿੰਘ ਕੱਦੋਂ ਆਦਿਕ ਹਾਜ਼ਰ ਸਨ।

ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਬਣਨ ’ਤੇ ਹਲਕੇ ਵਿੱਚ ਖੁਸ਼ੀ ਦੀ ਲਹਿਰ

0

ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਬਣਨ ’ਤੇ ਹਲਕੇ ਵਿੱਚ ਖੁਸ਼ੀ ਦੀ ਲਹਿਰ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੌਂਪੀ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ – ਪਰਮਜੀਤ ਸਿੰਘ ਢਿੱਲੋਂ

ਸਮਰਾਲਾ 4 ਜੁਲਾਈ ( ਵਰਿੰਦਰ ਸਿੰਘ ਹੀਰਾ )

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਕੀਤੀ ਪਾਰਟੀ ਦੀ ਸਭ ਤੋਂ ਮਹੱਤਵਪੂਰਨ ਵਰਕਿੰਗ ਕਮੇਟੀ ਦੀ ਸੂਚੀ ਵਿੱਚ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੂੰ ਵਰਕਿੰਗ ਕਮੇਟੀ ਵਿੱਚ ਸ਼ਾਮਲ ਕਰਕੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਜਿਸ ਨਾਲ ਹਲਕਾ ਸਮਰਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਅਤੇ ਢਿੱਲੋਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਤਾਂ ਲੱਗ ਗਿਆ। ਇਸ ਨਿਯੁਕਤੀ ਸਬੰਧੀ ਪਰਮਜੀਤ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਸਭ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਨਾ ਬਣਦਾ ਹੈ, ਜਿਨ੍ਹਾਂ ਨੇ ਇਹ ਨਿਯੁਕਤੀ ਕਰਕੇ ਸਮਰਾਲਾ ਹਲਕੇ ਦਾ ਮਾਣ ਵਧਾਇਆ ਹੈ। ਮੈਨੂੰ ਜੋ ਜਿੰਮੇਵਾਰੀ ਪਾਰਟੀ ਨੇ ਸੌਂਪੀ ਹੈ, ਉਸਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਂਦੇ ਹੋਏ ਪਾਰਟੀ ਦੇ ਵਕਾਰ ਨੂੰ ਕਦੀ ਵੀ ਢਾਹ ਨਹੀਂ ਲੱਗਣ ਦੇਵਾਂਗਾ। ਸ਼੍ਰੋਮਣੀ ਅਕਾਲੀ ਦਲ ਜੋ ਆਮ ਲੋਕਾਂ ਦੇ ਹੱਕਾਂ ਵਿੱਚ ਖੜਨ, ਪੰਜਾਬ ਦੇ ਹਿੱਤਾਂ ਲਈ ਲਗਾਏ ਮੋਰਚਿਆਂ ਵਿੱਚੋਂ ਨਿਕਲੀ ਹੈ, ਇਸ ਦਾ ਕੁਰਬਾਨੀਆਂ ਵਾਲਾ ਇਤਿਹਾਸ ਕਿਸੇ ਕੋਲੋਂ ਛੁਪਿਆ ਨਹੀਂ ਹੈ, ਨੂੰ ਮੁੜ ਉੱਚੇ ਮੁਕਾਮ ਤੇ ਸਥਾਪਤ ਕਰਨ ਲਈ ਦਿਨ ਰਾਤ ਇੱਕ ਕਰ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਮੁੜ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਸੰਜੀਦਗੀ ਨਾਲ ਸੋਚਣ ਲੱਗ ਪਏ ਹਨ, ਕਿਉਂਕਿ ਸਾਢੇ ਤਿੰਨ ਸਾਲ ਪਹਿਲਾਂ ਆਮ ਲੋਕਾਂ ਨਾਲ ਝੂਠੇ ਵਾਅਦੇ ਕਰਕੇ, ਲੋਕਾਂ ਦੀਆਂ ਭਾਵਨਾਵਾਂ ਨੂੰ ਹਵਾਈ ਸੁਪਨਿਆਂ ਵਿੱਚ ਸੰਜੋਅ ਕੇ ਪੰਜਾਬ ਉੱਤੇ ਕਾਬਜ ਹੋਈ ਹੈ, ਹੁਣ ਉਸੇ ਪਾਰਟੀ ਨੂੰ ਪੰਜਾਬ ਦੇ ਲੋਕ ਰਾਜ ਸੱਤਾ ਸੌਂਪ ਕੇ ਪਛਤਾ ਰਹੇ ਹਨ। ਪੰਜਾਬ ਲੋਕਾਂ ਨੂੰ ਵੀ ਸਮਝ ਆ ਚੁੱਕੀ ਹੈ ਕਿ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਪ੍ਰਤੀ ਲਈ ਸੰਘਰਸ਼ ਕਰਨ ਵਾਲੀ ਜੇਕਰ ਕੋਈ ਰਾਜਨੀਤਕ ਪਾਰਟੀ ਹੈ ਤਾਂ ਉਹ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਰਾਜਨੀਤਕ ਪਾਰਟੀ ਹੈ, ਜੋ ਕਿ 2027 ਵਿੱਚ ਮੁੜ ਪੰਜਾਬ ਦੇ ਲੋਕਾਂ ਦੇ ਪਿਆਰ ਸਦਕਾ ਮੁੜ ਸੱਤਾ ਸੰਭਾਲੇਗੀ। ਉਨ੍ਹਾਂ ਅੱਗੇ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਇਸ ਜਿੰਮੇਵਾਰੀ ਨੂੰ ਨਿਭਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ। ਵਧਾਈਆਂ ਦੇਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਜਥੇਦਾਰ ਜਸਮੇਲ ਸਿੰਘ ਬੌਂਦਲੀ, ਹਰਜਤਿੰਦਰ ਸਿੰਘ ਬਾਜਵਾ ਪਵਾਤ, ਹਰਦੀਪ ਸਿੰਘ ਬਹਿਲੋਲਪੁਰ, ਭੁਪਿੰਦਰ ਸਿੰਘ ਢਿੱਲੋਂ, ਡਾ. ਪਰਵਿੰਦਰ ਸਿੰਘ ਬੱਲੀ, ਅਮ੍ਰਿਤਪਾਲ ਸਿੰਘ ਗੁਰੋਂ, ਕੁਲਦੀਪ ਸਿੰਘ ਜਾਤੀਵਾਲ, ਅਮਰੀਕ ਸਿੰਘ ਹੇੜੀਆਂ, ਬਹਾਦਰ ਸਿੰਘ ਮਾਣਕੀ, ਜਸਪਾਲ ਸਿੰਘ ਜੱਜ, ਸੁਰਜੀਤ ਸਿੰਘ ਪੂਰਬਾ, ਸੁਰਿੰਦਰ ਸਿੰਘ ਬੇਦੀ, ਸਰਬਜੀਤ ਸਿੰਘ ਢੰਡੇ, ਦਲਵੀਰ ਸਿੰਘ ਕੰਗ, ਸੁਖਜੋਤ ਸਿੰਘ ਭੱਟੀ, ਰਜਿੰਦਰ ਸਿੰਘ ਚੱਕਮਾਫੀ, ਮਨੀ ਕੋਲਾ, ਅਰਸ਼ਦੀਪ ਸਿੰਘ ਰਾਏ, ਹਰਮਹਿਕ ਸਿੰਘ ਰਿਐਤ, ਲਖਵਿੰਦਰ ਸਿੰਘ ਬੌਂਦਲੀ, ਜਗਜੀਤ ਸਿੰਘ ਬੌਂਦਲੀ ਆਦਿ ਤੋਂ ਇਲਾਵਾ ਸਮਰਾਲਾ ਹਲਕੇ ਦੇ ਵੱਖ ਵੱਖ ਅਹੁਦੇਦਾਰ ਅਤੇ ਵਰਕਰ ਹਾਜਰ ਸਨ। 

ਭਾਰਤ ਦੇ ਲੇਬਰ ਕੋਡ: ਕਾਮਿਆਂ ਦੀ ਇੱਜ਼ਤ ਅਤੇ ਸੁਰੱਖਿਆ ਲਈ ਇੱਕ ਇਤਿਹਾਸਕ ਕਦਮ 

0

ਭਾਰਤ ਦੇ ਲੇਬਰ ਕੋਡ: ਕਾਮਿਆਂ ਦੀ ਇੱਜ਼ਤ ਅਤੇ ਸੁਰੱਖਿਆ ਲਈ ਇੱਕ ਇਤਿਹਾਸਕ ਕਦਮ

ਸਮਰਾਲਾ, 4 ਜੁਲਾਈ ( ਰਵਿੰਦਰ ਸਿੰਘ ਢਿੱਲੋਂ ) ਭਾਰਤ ਦੇ ਕਿਰਤ ਖੇਤਰ ਵਿੱਚ ਚਾਰ ਲੇਬਰ ਕੋਡਾਂ—ਕੋਡ ਆਨ ਵੇਜਸ, 2019; ਇੰਡਸਟਰੀਅਲ ਰਿਲੇਸ਼ਨਜ਼ ਕੋਡ, 2020; ਕੋਡ ਆਨ ਸੋਸ਼ਲ ਸਕਿਓਰਿਟੀ, 2020; ਅਤੇ ਓਕਿਊਪੇਸ਼ਨਲ ਸੇਫਟੀ, ਹੈਲਥ ਅਤੇ ਵਰਕਿੰਗ ਕੰਡੀਸ਼ਨਜ਼ ਕੋਡ, 2020—ਨਾਲ ਇੱਕ ਇਤਿਹਾਸਕ ਤਬਦੀਲੀ ਆਈ ਹੈ। 44 ਕੇਂਦਰੀ ਅਤੇ 100 ਤੋਂ ਵੱਧ ਸੂਬਾਈ ਕਿਰਤ ਕਾਨੂੰਨਾਂ ਨੂੰ ਚਾਰ ਸਰਲ ਕੋਡਾਂ ਵਿੱਚ ਜੋੜ ਕੇ, ਇਹ ਸੁਧਾਰ ਨਿਯਮਾਂ ਨੂੰ ਸਰਲ ਬਣਾਉਂਦੇ ਹਨ ਅਤੇ ਕਾਮਿਆਂ ਦੀ ਭਲਾਈ, ਇੱਜ਼ਤ ਅਤੇ ਨਿਆਂ ਨੂੰ ਤਰਜੀਹ ਦਿੰਦੇ ਹਨ। ਨੌਂ ਤਿਕੋਣੀ ਅਤੇ ਦਸ ਅੰਤਰ-ਮੰਤਰਾਲਿਆਂ ਦੀਆਂ ਸਲਾਹ-ਮਸ਼ਵਰਿਆਂ ਨਾਲ ਤਿਆਰ ਕੀਤੇ ਗਏ, ਅਤੇ ਸੰਸਦੀ ਸਥਾਈ ਕਮੇਟੀ ਦੀਆਂ 233 ਸਿਫਾਰਸ਼ਾਂ ਵਿੱਚੋਂ 74% ਨੂੰ ਸ਼ਾਮਲ ਕਰਕੇ, ਇਹ ਕੋਡ ਕਾਮਿਆਂ ਅਤੇ ਮਾਲਕਾਂ ਲਈ ਸੰਤੁਲਿਤ ਅਤੇ ਆਧੁਨਿਕ ਕਿਰਤ ਕਾਨੂੰਨ ਬਣਾਉਂਦੇ ਹਨ।ਸਭ ਲਈ ਘੱਟੋ-ਘੱਟ ਉਜਰਤ: ਕੋਈ ਵੀ ਕਾਮਾ ਪਿੱਛੇ ਨਹੀਂ ਰਹੇਗਾਕੋਡ ਆਨ ਵੇਜਸ, 2019 ਨੇ ਹਰ ਕਾਮੇ—ਚਾਹੇ ਸਫਾਈ ਕਰਮਚਾਰੀ ਹੋਵੇ, ਡਰਾਈਵਰ ਜਾਂ ਆਈ.ਟੀ. ਪ੍ਰੋਫੈਸ਼ਨਲ—ਲਈ ਘੱਟੋ-ਘੱਟ ਉਜਰਤ ਦੀ ਸੁਰੱਖਿਆ ਯਕੀਨੀ ਬਣਾਈ ਹੈ, ਜੋ ਕਿ ਮਿਨੀਮਮ ਵੇਜਸ ਐਕਟ, 1948 ਦੇ ਸੀਮਤ ਸੈਕਟਰੀ ਕਵਰੇਜ ਤੋਂ ਵੱਖਰੀ ਹੈ। ਰਾਸ਼ਟਰੀ ਫਲੋਰ ਵੇਜ ਦੀ ਸ਼ੁਰੂਆਤ ਨੇ ਇੱਕ ਅਜਿਹਾ ਬੇਸਲਾਈਨ ਸੈੱਟ ਕੀਤਾ ਹੈ ਜਿਸ ਤੋਂ ਹੇਠਾਂ ਕੋਈ ਵੀ ਸੂਬਾ ਨਹੀਂ ਜਾ ਸਕਦਾ, ਜਿਸ ਨਾਲ ਅਸਮਾਨਤਾਵਾਂ ਘਟੀਆਂ ਹਨ ਅਤੇ ਸਭ ਤੋਂ ਗਰੀਬ ਕਾਮੇ ਨੂੰ ਵੀ ਨਿਰਪੱਖ ਉਜਰਤ ਮਿਲਦੀ ਹੈ। ਸਮੇਂ ਸਿਰ ਉਜਰਤ ਅਦਾਇਗੀ, ਜੋ ਹੁਣ ਲਾਜ਼ਮੀ ਹੈ, ਵਿੱਤੀ ਤਣਾਅ ਨੂੰ ਘਟਾਉਂਦੀ ਹੈ, ਜਿਸ ਨਾਲ ਕਾਮੇ ਕਿਰਾਏ ਅਤੇ ਸਕੂਲ ਫੀਸ ਵਰਗੇ ਜ਼ਰੂਰੀ ਖਰਚਿਆਂ ਨੂੰ ਪੂਰਾ ਕਰ ਸਕਦੇ ਹਨ। ਇਹ ਸੁਧਾਰ ਬਰਾਬਰ ਇੱਜ਼ਤ ਲਈ ਬਰਾਬਰ ਤਨਖਾਹ ਦੇ ਸਿਧਾਂਤ ਨੂੰ ਰੇਖਾਂਕਿਤ ਕਰਦਾ ਹੈ।

ਮਹਿਲਾਵਾਂ ਨੂੰ ਸਸ਼ਕਤੀਕਰਨ: ਕੰਮ ’ਤੇ ਸਮਾਨਤਾ ਅਤੇ ਸਹਾਇਤਾਲੇਬਰ ਕੋਡ ਮਹਿਲਾਵਾਂ ਲਈ ਬਰਾਬਰ ਤਨਖਾਹ ਦੀ ਗਰੰਟੀ ਦਿੰਦੇ ਹਨ, ਨੌਕਰੀ ਸੀਮਾਵਾਂ ਨੂੰ ਹਟਾਉਂਦੇ ਹਨ, ਅਤੇ ਸੁਰੱਖਿਅਤ ਰਾਤ ਦੀਆਂ ਸ਼ਿਫਟਾਂ ਨੂੰ ਸੰਭਵ ਬਣਾਉਂਦੇ ਹਨ। ਇਸ ਤੋਂ ਇਲਾਵਾ, ਕੰਮ ਵਾਲੀਆਂ ਥਾਵਾਂ ’ਤੇ ਜਾਂ ਨੇੜੇ ਕ੍ਰੈਚ ਸਹੂਲਤਾਂ ਲਾਜ਼ਮੀ ਕਰਨ ਨਾਲ ਕੰਮਕਾਜੀ ਮਾਵਾਂ ਨੂੰ ਕਰੀਅਰ ਅਤੇ ਬੱਚਿਆਂ ਦੀ ਦੇਖਭਾਲ ਵਿੱਚ ਸੰਤੁਲਨ ਬਣਾਉਣ ਦੀ ਸਹੂਲਤ ਮਿਲਦੀ ਹੈ, ਜਿਸ ਨਾਲ ਮਹਿਲਾਵਾਂ ਦੀ ਕਿਰਤ ਸ਼ਕਤੀ ਵਿੱਚ ਸ਼ਮੂਲੀਅਤ ਵਧਦੀ ਹੈ। ਇਹ ਪ੍ਰਬੰਧ ਸਿਸਟਮਿਕ ਰੁਕਾਵਟਾਂ ਨੂੰ ਤੋੜਦੇ ਹਨ, ਮਹਿਲਾਵਾਂ ਨੂੰ ਹਰ ਸੈਕਟਰ ਵਿੱਚ ਵਿਜ਼ੀਬਿਲਟੀ, ਸੁਰੱਖਿਆ ਅਤੇ ਮੌਕੇ ਪ੍ਰਦਾਨ ਕਰਦੇ ਹਨ।

ਸਭ ਲਈ ਸਮਾਜਿਕ ਸੁਰੱਖਿਆ: ਗਿਗ ਵਰਕਰਜ਼ ਤੋਂ ਲੈ ਕੇ ਪਲਾਂਟੇਸ਼ਨ ਮਜ਼ਦੂਰਾਂ ਤੱਕ। ਪਹਿਲੀ ਵਾਰ, ਲੇਬਰ ਕੋਡ ਨੇ ਗਿਗ, ਪਲੈਟਫਾਰਮ ਅਤੇ ਅਸੰਗਠਿਤ ਕਾਮਿਆਂ—ਜਿਵੇਂ ਕਿ ਜ਼ੋਮੈਟੋ, ਸਵਿੱਗੀ ਅਤੇ ਉਬਰ ਦੇ ਡਿਲੀਵਰੀ ਏਜੰਟਾਂ—ਲਈ ਸਮਾਜਿਕ ਸੁਰੱਖਿਆ ਦਾ ਵਿਸਤਾਰ ਕੀਤਾ ਹੈ। ਐਗਰੀਗੇਟਰਾਂ ਨੂੰ ਹੁਣ ਸਾਲਾਨਾ ਟਰਨਓਵਰ ਦਾ 1-2% ਸੋਸ਼ਲ ਸਕਿਓਰਿਟੀ ਫੰਡ ਵਿੱਚ ਯੋਗਦਾਨ ਦੇਣਾ ਹੋਵੇਗਾ, ਜੋ ਸਿਹਤ, ਜਣੇਪਾ, ਅਪੰਗਤਾ ਅਤੇ ਅੰਤਿਮ ਸੰਸਕਾਰ ਕ ਕਵਰੇਜ ਪ੍ਰਦਾਨ ਕਰਦਾ ਹੈ। ਇੰਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ (ਈ.ਐਸ.ਆਈ.ਸੀ.) ਹੁਣ ਛੋਟੇ ਅਦਾਰਿਆਂ (10 ਤੋਂ ਘੱਟ ਕਰਮਚਾਰੀਆਂ ਵਾਲੇ) ਅਤੇ ਪਲਾਂਟੇਸ਼ਨ ਵਰਕਰਜ਼ ਨੂੰ ਵੀ ਕਵਰ ਕਰਦਾ ਹੈ, ਜਿਸ ਨਾਲ ਵਿਆਪਕ ਸਿਹਤ ਲਾਭ ਯਕੀਨੀ ਹੁੰਦੇ ਹਨ। ਈ-ਸ਼ਰਮ ਪੋਰਟਲ, ਇੱਕ ਇਨਕਲਾਬੀ ਡਿਜੀਟਲ ਆਈ.ਡੀ. ਸਿਸਟਮ, ਅਸੰਗਠਿਤ ਕਾਮਿਆਂ ਨੂੰ ਵੈਲਫੇਅਰ ਸਕੀਮਾਂ ਤੱਕ ਪਹੁੰਚ ਦਿੰਦਾ ਹੈ, ਉਹਨਾਂ ਦੀ ਪਛਾਣ ਅਤੇ ਅਧਿਕਾਰਾਂ ਨੂੰ ਰਸਮੀ ਬਣਾਉਂਦਾ ਹੈ। ਇਸ ਦੇ ਨਾਲ ਹੀ, ਪ੍ਰੋਵੀਡੈਂਟ ਫੰਡ (ਪੀ.ਐਫ.), ਪੈਨਸ਼ਨ ਅਤੇ ਬੀਮਾ ਲਾਭ ਅਸੰਗਠਿਤ ਅਤੇ ਸਵੈ-ਰੁਜ਼ਗਾਰ ਕਾਮਿਆਂ ਤੱਕ ਵਧਾਏ ਗਏ ਹਨ, ਜੋ ਉਹਨਾਂ ਦੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਕਰਦੇ ਹਨ।

ਪਰਵਾਸੀ ਕਾਮੇ: ਅਧਿਕਾਰ ਜੋ ਹਰ ਥਾਂ ਨਾਲ ਜਾਂਦੇ ਹਨ

ਅਕਸਰ ਹਾਸ਼ੀਏ ’ਤੇ ਰਹਿਣ ਵਾਲੇ ਅੰਤਰ-ਰਾਜੀ ਪਰਵਾਸੀ ਕਾਮਿਆਂ ਨੂੰ ਹੁਣ ਲੇਬਰ ਕੋਡਾਂ ਅਧੀਨ ਇੱਕ ਵਿਸ਼ਾਲ ਪਰਿਭਾਸ਼ਾ ਦਾ ਲਾਭ ਮਿਲਦਾ ਹੈ, ਜੋ ਉਹਨਾਂ ਨੂੰ ਉਹਨਾਂ ਦੇ ਮੰਜ਼ਿਲ ਸੂਬਿਆਂ ਵਿੱਚ ਰਾਸ਼ਨ ਅਤੇ ਸਮਾਜਿਕ ਸੁਰੱਖਿਆ ਲਾਭ ਪ੍ਰਦਾਨ ਕਰਦੀ ਹੈ। 10 ਜਾਂ ਵਧੇਰੇ ਪਰਵਾਸੀ ਕਾਮਿਆਂ ਵਾਲੇ ਅਦਾਰਿਆਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ, ਜਿਸ ਨੂੰ ਸਵੈ-ਘੋਸ਼ਿਤ ਆਧਾਰ-ਅਧਾਰਿਤ ਡੇਟਾਬੇਸ ਰਾਹੀਂ ਟਰੈਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਸਾਲਾਨਾ ਸਫਰ ਲਈ ਇੱਕਮੁਸ਼ਤ ਅਦਾਇਗੀਆਂ ਉਹਨਾਂ ਦੀ ਵਿੱਤੀ ਅਤੇ ਭਾਵਨਾਤਮਕ ਭਲਾਈ ਨੂੰ ਸਮਰਥਨ ਦਿੰਦੀਆਂ ਹਨ, ਜਿਸ ਨਾਲ ਉਹਨਾਂ ਦੇ ਅਧਿਕਾਰ ਉਹਨਾਂ ਦੇ ਨਾਲ ਹਰ ਥਾਂ ਜਾਂਦੇ ਹਨ।

ਰਸਮੀਕਰਨ ਅਤੇ ਪਾਰਦਰਸ਼ਤਾ: ਕਾਮਿਆਂ ਨੂੰ ਸਸ਼ਕਤੀਕਰਨ

ਲੇਬਰ ਕੋਡ ਸਭ ਕਾਮਿਆਂ ਲਈ ਨਿਯੁਕਤੀ ਪੱਤਰ ਲਾਜ਼ਮੀ ਕਰਦੇ ਹਨ, ਜੋ ਕਾਨੂੰਨੀ ਸਬੂਤ ਅਤੇ ਲਾਭਾਂ ਤੱਕ ਪਹੁੰਚ ਪ੍ਰਦਾਨ ਕਰਦੇ ਹਨ। ਸਮਾਧਾਨ ਪੋਰਟਲ ਕਾਮਿਆਂ ਨੂੰ ਉਜਰਤ ਦੇਰੀ ਜਾਂ ਗਲਤ ਬਰਖਾਸਤਗੀ ਦੀਆਂ ਸ਼ਿਕਾਇਤਾਂ ਆਨਲਾਈਨ ਦਰਜ ਕਰਨ ਦੀ ਸਹੂਲਤ ਦਿੰਦਾ ਹੈ, ਜਿਸ ਨਾਲ ਪਾਰਦਰਸ਼ੀ ਅਤੇ ਜਵਾਬਦੇਹ ਸ਼ਿਕਾਇਤ ਹੱਲ ਯਕੀਨੀ ਹੁੰਦਾ ਹੈ। ਸ਼ਿਕਾਇਤ ਨਿਪਟਾਰਾ ਕਮੇਟੀਆਂ, ਜੋ ਹੁਣ ਲਾਜ਼ਮੀ ਹਨ, ਕਾਮਿਆਂ ਨੂੰ ਆਪਣੀਆਂ ਸਮੱਸਿਆਵਾਂ ਉਠਾਉਣ ਦਾ ਮੰਚ ਦਿੰਦੀਆਂ ਹਨ, ਜਦਕਿ ਇੰਡਸਟਰੀਅਲ ਟ੍ਰਿਬਿਊਨਲਜ਼ ਸਪਸ਼ਟ ਸਮਾਂ-ਸੀਮਾਵਾਂ ਦੇ ਨਾਲ ਸ਼ੀਘਰ ਨਿਆਂ ਪ੍ਰਦਾਨ ਕਰਦੇ ਹਨ।

ਕਰੀਅਰ ਤਬਦੀਲੀਆਂ ਅਤੇ ਵਿਕਾਸ ਦਾ ਸਮਰਥਨ

ਰਿਟਰੈਂਚਮੈਂਟ ਦਾ ਸਾਹਮਣਾ ਕਰ ਰਹੇ ਕਾਮਿਆਂ ਲਈ, ਲੇਬਰ ਕੋਡ ਇੱਕ ਰੀ-ਸਕਿੱਲਿੰਗ ਫੰਡ ਪੇਸ਼ ਕਰਦੇ ਹਨ, ਜਿਸ ਵਿੱਚ ਮਾਲਕ ਪ੍ਰਤੀ ਕਾਮੇ ਲਈ 15 ਦਿਨਾਂ ਦੀ ਉਜਰਤ ਦਾ ਯੋਗਦਾਨ ਦਿੰਦੇ ਹਨ, ਜੋ ਕਰੀਅਰ ਤਬਦੀਲੀਆਂ ਦੌਰਾਨ ਸਕਿੱਲਿੰਗ ਅਤੇ ਵਿੱਤੀ ਸਥਿਰਤਾ ਨੂੰ ਸਮਰਥਨ ਦਿੰਦੇ ਹਨ। ਨੈਸ਼ਨਲ ਕਰੀਅਰ ਸਰਵਿਸ (ਐਨ.ਸੀ.ਐਸ.) ਪੋਰਟਲ ਨੌਕਰੀ ਲੱਭਣ ਵਾਲਿਆਂ ਲਈ ਇੱਕ ਸਟਾਪ ਹੱਬ ਹੈ, ਜੋ ਨੌਕਰੀਆਂ, ਇੰਟਰਨਸ਼ਿੱਪ, ਅਪ੍ਰੈਂਟਿਸਸ਼ਿੱਪ ਅਤੇ ਕਰੀਅਰ ਸਲਾਹ ਪ੍ਰਦਾਨ ਕਰਦਾ ਹੈ, ਖਾਸ ਕਰਕੇ ਨੌਜਵਾਨਾਂ ਅਤੇ ਪਹਿਲੀ ਪੀੜ੍ਹੀ ਦੇ ਕਾਮਿਆਂ ਨੂੰ ਸਸ਼ਕਤ ਕਰਦਾ ਹੈ।

ਸਿਹਤ ਅਤੇ ਭਲਾਈ: ਇੱਕ ਕਾਨੂੰਨੀ ਅਧਿਕਾਰ

ਸੂਚਿਤ ਸੈਕਟਰਾਂ ਵਿੱਚ ਕਾਮਿਆਂ ਲਈ ਮੁਫਤ ਸਾਲਾਨਾ ਸਿਹਤ ਜਾਂਚ ਹੁਣ ਇੱਕ ਕਾਨੂੰਨੀ ਅਧਿਕਾਰ ਹੈ, ਜੋ ਸ਼ੁਰੂਆਤੀ ਨਿਦਾਨ ਅਤੇ ਸਿਹਤਮੰਦ ਜੀਵਨ ਨੂੰ ਉਤਸ਼ਾਹਿਤ ਕਰਦੀ ਹੈ। ਓਕਿਊਪੇਸ਼ਨਲ ਸੇਫਟੀ, ਹੈਲਥ ਅਤੇ ਵਰਕਿੰਗ ਕੰਡੀਸ਼ਨਜ਼ ਕੋਡ ਕਾਮਿਆਂ ਦੀ ਭਲਾਈ ਨੂੰ ਤਰਜੀਹ ਦਿੰਦਾ ਹੈ, ਸੁਰੱਖਿਅਤ ਕੰਮ ਵਾਲੀਆਂ ਥਾਵਾਂ ਅਤੇ ਜੀਵਨ ਦੇ ਹਰ ਪੜਾਅ ’ਤੇ ਵਿਆਪਕ ਦੇਖਭਾਲ ਨੂੰ ਯਕੀਨੀ ਬਣਾਉਂਦਾ ਹੈ।

ਕਾਮਿਆਂ ਦੀ ਅਵਾਜ਼ ਨੂੰ ਮਜ਼ਬੂਤ ਕਰਨਾ: ਯੂਨੀਅਨਾਂ ਅਤੇ ਹੜਤਾਲ ਦਾ ਅਧਿਕਾਰ

ਲੇਬਰ ਕੋਡ ਟਰੇਡ ਯੂਨੀਅਨ ਮਾਨਤਾ ਨੂੰ ਰਸਮੀ ਬਣਾਉਂਦੇ ਹਨ, ਕਾਮਿਆਂ ਦੇ ਸੌਦੇਬਾਜ਼ੀ ਦੇ ਅਧਿਕਾਰਾਂ ਨੂੰ ਵਧਾਉਂਦੇ ਹਨ। ਇੰਡਸਟਰੀਅਲ ਰਿਲੇਸ਼ਨਜ਼ ਕੋਡ ਹੜਤਾਲ ਦੇ ਅਧਿਕਾਰ ਨੂੰ ਸੁਰੱਖਿਅਤ ਕਰਦਾ ਹੈ ਅਤੇ ਨੋਟਿਸ ਪੀਰੀਅਡਜ਼ ਦੁਆਰਾ ਪਾਰਦਰਸ਼ੀ ਸ਼ਿਕਾਇਤ ਹੱਲ ਨੂੰ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ਕੰਮ ਵਾਲੀ ਥਾਂ ’ਤੇ ਸਦਭਾਵਨਾ ਵਧਦੀ ਹੈ। “ਹਾਇਰ ਐਂਡ ਫਾਇਰ” ਨੂੰ ਸੌਖਾ ਬਣਾਉਣ ਦੇ ਦਾਅਵਿਆਂ ਦੇ ਉਲਟ, ਕੋਡ ਨਿਰਪੱਖ ਸਮੂਹਿਕ ਸੌਦੇਬਾਜ਼ੀ ਨੂੰ ਉਤਸ਼ਾਹਿਤ ਕਰਦੇ ਹਨ। ਉਦਾਹਰਣ ਵਜੋਂ, ਰਾਜਸਥਾਨ ਵਿੱਚ ਰਿਟਰੈਂਚਮੈਂਟ ਥ੍ਰੈਸ਼ਹੋਲਡ ਨੂੰ 100 ਤੋਂ ਵਧਾ ਕੇ 300 ਕਰਨ ਨਾਲ ਰੁਜ਼ਗਾਰ ਵਿੱਚ ਵਾਧਾ ਅਤੇ ਰਿਟਰੈਂਚਮੈਂਟ ਵਿੱਚ ਕਮੀ ਆਈ, ਜਿਵੇਂ ਕਿ ਸੰਸਦੀ ਸਥਾਈ ਕਮੇਟੀ ਨੇ ਪ੍ਰਮਾਣਿਤ ਕੀਤਾ।

ਸੰਤੁਲਿਤ ਢਾਂਚਾ: ਕਾਮਿਆਂ ਦੇ ਅਧਿਕਾਰ ਅਤੇ ਆਰਥਿਕ ਵਿਕਾਸ

ਲੇਬਰ ਕੋਡ ਕਾਮਿਆਂ ਦੇ ਵਿਰੁੱਧ ਜਾਂ ਕਾਰਪੋਰੇਟ ਪੱਖੀ ਨਹੀਂ ਹਨ, ਜਿਵੇਂ ਕਿ ਕੁਝ ਗਲਤਫਹਿਮੀਆਂ ਸੁਝਾਉਂਦੀਆਂ ਹਨ। ਇਹ ਪੁਰਾਣੇ ਬਸਤੀਵਾਦੀ-ਯੁੱਗ ਦੇ ਕਾਨੂੰਨਾਂ ਨੂੰ ਆਧੁਨਿਕ ਬਣਾਉਂਦੇ ਹਨ, ਪੁਰਾਣੇ ਪ੍ਰਬੰਧਾਂ ਨੂੰ ਸਪਸ਼ਟ ਪਰਿਭਾਸ਼ਾਵਾਂ ਅਤੇ ਸਮਾਵੇਸ਼ੀ ਨੀਤੀਆਂ ਨਾਲ ਬਦਲਦੇ ਹਨ। ਸੀ.ਐਸ.ਆਰ. ਫੰਡਾਂ ਨੂੰ ਕਾਮਿਆਂ ਦੀ ਭਲਾਈ ਦੀਆਂ ਸਕੀਮਾਂ—ਜਿਵੇਂ ਕਿ ਸਕਿੱਲ ਵਿਕਾਸ, ਬੀਮਾ ਅਤੇ ਰੁਜ਼ਗਾਰ ਸਹਾਇਤਾ—ਲਈ ਵਰਤਣ ਦੀ ਇਜਾਜ਼ਤ ਦੇ ਕੇ, ਕੋਡ ਕਾਰਪੋਰੇਟ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਦੇ ਹਨ। ਫਿਕਸਡ-ਟਰਮ ਵਰਕਰਜ਼ ਨੂੰ ਹੁਣ ਸਥਾਈ ਕਰਮਚਾਰੀਆਂ ਦੇ ਬਰਾਬਰ ਤਨਖਾਹ ਅਤੇ ਲਾਭ, ਜਿਸ ਵਿੱਚ ਗ੍ਰੈਚੁਇਟੀ ਸ਼ਾਮਲ ਹੈ, ਮਿਲਦੇ ਹਨ, ਜੋ ਸਭ ਕਿਸਮ ਦੀਆਂ ਨੌਕਰੀਆਂ ਵਿੱਚ ਨਿਆਂ ਨੂੰ ਯਕੀਨੀ ਬਣਾਉਂਦੇ ਹਨ।

ਸਮਾਵੇਸ਼ੀ ਸ਼ਾਸਨ: ਸਮਾਜਿਕ ਸੁਰੱਖਿਆ ਬੋਰਡ ਅਤੇ ਜਾਤੀ ਜਨਗਣਨਾ

ਰਾਸ਼ਟਰੀ ਅਤੇ ਸੂਬਾਈ ਸਮਾਜਿਕ ਸੁਰੱਖਿਆ ਬੋਰਡ ਅਸੰਗਠਿਤ ਕਾਮਿਆਂ ਦੀ ਭਲਾਈ ਦੀ ਨਿਗਰਾਨੀ ਕਰਦੇ ਹਨ, ਸਮਾਵੇਸ਼ੀ ਨੀਤੀ-ਨਿਰਮਾਣ ਅਤੇ ਮਜ਼ਬੂਤ ਲਾਗੂਕਰਨ ਨੂੰ ਯਕੀਨੀ ਬਣਾਉਂਦੇ ਹਨ। ਇੱਕ ਵਿਆਪਕ ਜਾਤੀ ਜਨਗਣਨਾ ਜਾਤੀ, ਲਿੰਗ, ਭੂਗੋਲ ਅਤੇ ਆਰਥਿਕ ਅਸਮਾਨਤਾਵਾਂ ਨੂੰ ਸੰਬੋਧਿਤ ਕਰਕੇ ਸਮਾਜਿਕ ਨਿਆਂ ਨੂੰ ਹੋਰ ਮਜ਼ਬੂਤ ਕਰਦੀ ਹੈ, ਜਿਸ ਨਾਲ ਨਿਸ਼ਾਨਾ ਉਠਾਉਣ ਵਾਲਾ ਉਭਾਰ ਪੈਦਾ ਹੁੰਦਾ ਹੈ।

ਮਿੱਥਾਂ ਨੂੰ ਤੋੜਨਾ: ਲੇਬਰ ਕੋਡ ਕਾਮਿਆਂ ਦੇ ਪੱਖ ਵਿੱਚ ਹਨ

ਕੁਝ ਦਾਅਵਿਆਂ ਦੇ ਉਲਟ, ਲੇਬਰ ਕੋਡ ਕਾਮਿਆਂ ਦੀ ਸਸ਼ਕਤੀਕਰਨ ਵੱਲ ਇੱਕ ਵਿਸ਼ਾਲ ਕਦਮ ਹਨ। ਇਹ ਸਮਾਜਿਕ ਸੁਰੱਖਿਆ ਦਾ ਵਿਸਤਾਰ ਕਰਦੇ ਹਨ, ਨੌਕਰੀ ਨੂੰ ਰਸਮੀ ਬਣਾਉਂਦੇ ਹਨ, ਅਤੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਦੇ ਹਨ ਜਦਕਿ ਆਧੁਨਿਕ ਕਿਰਤ ਸ਼ਕਤੀ ਲਈ ਵਪਾਰਕ ਲੋੜਾਂ ਨੂੰ ਸੰਤੁਲਿਤ ਕਰਦੇ ਹਨ। ਕੋਡ 2002 ਦੀ ਦੂਜੀ ਨੈਸ਼ਨਲ ਲੇਬਰ ਕਮਿਸ਼ਨ ਦੀਆਂ ਸਿਫਾਰਸ਼ਾਂ ਨਾਲ ਸੰਬੰਧਿਤ ਹਨ, ਜੋ ਕਾਨੂੰਨਾਂ ਨੂੰ ਪੰਜ ਸਮੂਹਾਂ ਵਿੱਚ ਸਰਲ ਅਤੇ ਤਰਕਸੰਗਤ ਬਣਾਉਂਦੇ ਹਨ, ਸਪਸ਼ਟਤਾ ਅਤੇ ਪਾਲਣਾ ਨੂੰ ਵਧਾਉਂਦੇ ਹਨ। ਸੁਰੱਖਿਆ, ਸਰਲਤਾ ਅਤੇ ਤਾਕਤ ਨੂੰ ਉਤਸ਼ਾਹਿਤ ਕਰਕੇ, ਲੇਬਰ ਕੋਡ ਇੱਕ ਅਜਿਹਾ ਢਾਂਚਾ ਬਣਾਉਂਦੇ ਹਨ ਜਿੱਥੇ ਕਾਮੇ ਤਰੱਕੀ ਕਰਦੇ ਹਨ, ਵਪਾਰ ਵਧਦੇ ਹਨ, ਅਤੇ ਭਾਰਤ ਇੱਕ ਵਧੇਰੇ ਸਮਾਵੇਸ਼ੀ ਆਰਥਿਕਤਾ ਵੱਲ ਵਧਦਾ ਹੈ।

ਸਿੱਟਾ: ਭਾਰਤ ਦੇ ਕਾਮਿਆਂ ਲਈ ਇੱਕ ਨਵਾਂ ਯੁੱਗ

ਭਾਰਤ ਦੇ ਲੇਬਰ ਕੋਡ ਇੱਕ ਇਤਿਹਾਸਕ ਮੀਲ ਪੱਥਰ ਹਨ, ਜੋ ਸੰਗਠਿਤ, ਅਸੰਗਠਿਤ, ਗਿਗ ਅਤੇ ਪਰਵਾਸੀ ਕਾਮਿਆਂ ਸਮੇਤ ਮਿਲੀਅਨਾਂ ਕਾਮਿਆਂ ਲਈ ਇੱਜ਼ਤ, ਸੁਰੱਖਿਆ ਅਤੇ ਨਿਆਂ ਨੂੰ ਯਕੀਨੀ ਬਣਾਉਂਦੇ ਹਨ। ਸਰਵ ਵਿਆਪੀ ਘੱਟੋ-ਘੱਟ ਉਜਰਤ ਤੋਂ ਲੈ ਕੇ ਸਮਾਜਿਕ ਸੁਰੱਖਿਆ, ਡਿਜੀਟਲ ਸ਼ਿਕਾਇਤ ਪਲੇਟਫਾਰਮਾਂ ਤੋਂ ਲੈ ਕੇ ਸਿਹਤ ਜਾਂਚਾਂ ਤੱਕ, ਇਹ ਸੁਧਾਰ ਕਾਮਿਆਂ ਦੇ ਅਧਿਕਾਰਾਂ ਨੂੰ ਤਰਜੀਹ ਦਿੰਦੇ ਹਨ ਅਤੇ ਆਰਥਿਕ ਪ੍ਰਗਤੀ ਨੂੰ ਉਤਸ਼ਾਹਿਤ ਕਰਦੇ ਹਨ। ਜਿਵੇਂ ਕਿ ਭਾਰਤ ਇਹਨਾਂ ਆਧੁਨਿਕ ਕਾਨੂੰਨਾਂ ਨੂੰ ਅਪਣਾਉਂਦਾ ਹੈ, ਇਹ ਇੱਕ ਅਜਿਹੀ ਕਿਰਤ ਸ਼ਕਤੀ ਦਾ ਮਾਰਗ ਪ੍ਰਸ਼ਸਤ ਕਰਦਾ ਹੈ ਜੋ ਸਸ਼ਕਤ, ਸੁਰੱਖਿਅਤ ਅਤੇ ਰਾਸ਼ਟਰ ਨੂੰ ਅੱਗੇ ਵਧਾਉਣ ਲਈ ਤਿਆਰ ਹੈ।

MOST COMMENTED